ਡਰ ਹੈਨੀ ਕਿਸੇ ਦਾ ਨੀ -ਖੂਨ ਚ ਦਲੇਰੀਆਂ,,
ਲਾ ਲਈਏ ਜਿੱਥੇ ਫਿਰ -ਅੱਖਾਂ ਨਹੀਓ ਫੇਰੀਆਂ...
ਕੁੰਡੀ ਯਾਰਾਂ ਪਿਛੇ ਫਸੇ ਜੋ ਕਸੂਤੀ ਬੋਲਦੀ ਨੀ,,
ਨੀ ਪੂਰੇ ਏਰੀਏ ਚ...
ਏਰੀਏ ਚ ਮਿੱਤਰਾਂ ਦੀ ਤੂਤੀ ਬੋਲਦੀ...
ਨੀ ਪੂਰੇ ਏਰੀਏ ਚ...
ਕਰਦੇ ਨਾ ਧੱਕਾ -ਧੱਕਾ ਸਹਿਣ ਦੇ ਵੀ ਆਦੀ ਨਾ,,
ਕੌਲੀ ਚੱਟ ਬੰਦਿਆਂ ਚ -ਬਹਿਣ ਦੇ ਵੀ ਆਦੀ ਨਾ...
ਕੋਈ ਸਿਰ ਜੇ ਚੜੇ ਤਾਂ ਸਾਡੀ ਜੁੱਤੀ ਬੋਲਦੀ,,
ਨੀ ਪੂਰੇ ਏਰੀਏ ਚ...
ਏਰੀਏ ਚ ਮਿੱਤਰਾਂ ਦੀ ਤੂਤੀ ਬੋਲਦੀ...
ਨੀ ਪੂਰੇ ਏਰੀਏ ਚ...
ਹੱਥ ਜਿਨੂੰ ਪਾਇਆ ਮੂਹਰੇ-ਆਇਆ ਦੂਜੀ ਵਾਰ ਨਾ,,
ਗੱਬਰੂ ਨੇ ਸੁਕਾ ਕਦੇ-ਛੱਡਿਆ ਸਿਕਾਰ ਨਾ...
ਜਿਥੇ ਖੜਦੇ ਮੂਰੇ ਨਾ- ਦੁਕੀ ਤਿਕੀ ਬੋਲਦੀ,,
ਨੀ ਪੂਰੇ ਏਰੀਏ ਚ...
ਏਰੀਏ ਚ ਮਿੱਤਰਾਂ ਦੀ ਤੂਤੀ ਬੋਲਦੀ...
ਨੀ ਪੂਰੇ ਏਰੀਏ ਚ...
ਮੰਤਰੀ ਤੋਂ ਸੰਤਰੀ ਤੇ -ਠਾਣਿਆਂ ਕਚਹਿਰੀਆਂ ਚ,,
ਚਰਚੇ ਚ ਰਹੀਏ ਸਦਾ- ਮਿੱਤਰਾਂ ਦੇ ਵੈਰੀਆਂ ਚ...
ਬਾਕੀ ਸੈਂਟਰ ਚ ਪਹੁੰਚ ਬੜੀ ਉੱਚੀ ਬੋਲਦੀ,,
ਨੀ ਪੂਰੇ ਏਰੀਏ ਚ...
ਏਰੀਏ ਚ ਮਿੱਤਰਾਂ ਦੀ ਤੂਤੀ ਬੋਲਦੀ...
ਨੀ ਪੂਰੇ ਏਰੀਏ ਚ...
ਦੱਸ ਦਈ ਜੇ ਹੋਇਆ -ਕੰਮ ਕਾਰ ਕੋਈ ਅੜਦਾ,,
ਗੁਰਮੇਲ ਤੇਰਾ ਉਥੇ ਖੜੇ -ਜਿੱਥੇ ਕੋਈ ਨਈਉ ਖੜਦਾ ...
ਭਗਤੂਪੁਰੀਏ ਦਾ ਨਾਮ ਲੈਕੇ ਉੱਚੀ ਬੋਲਦੀ,,
ਨੀ ਪੂਰੇ ਏਰੀਏ ਚ...
ਏਰੀਏ ਚ ਮਿੱਤਰਾਂ ਦੀ ਤੂਤੀ ਬੋਲਦੀ...
ਨੀ ਪੂਰੇ ਏਰੀਏ ਚ...
Read More
Read Less