ਅੱਤ ਐੰਡ ਦੀ ਕੀ ਗੱਲ ਓਹ ਤਾਂ ਅਸੀਂ ਵੀ ਕਰਦੀਏ
ਲੋਕੀਂ ਸਿਰਾ ਕਰਵਾਉਂਦੇ ਅਸੀਂ ਕੋਕੇ ਜੜਵਾਦੀਏ
ਰੱਈਏ ਮਾਲਕ ਦੀ ਰਜ਼ਾ ਵਿੱਚ ਮੌਜਾਂ ਮਾਣਦੇ ਜੀ ਲੈਕੇ ਝੂਠ ਦੇ
ਝੂਠ ਦੇ ਸਹਾਰੇ ਸ਼ੇਖੀਆਂ ਨਾਂ ਮਾਰੀਏ ਜੀ ਲੈਕੇ ਝੂਠ ਦੇ
ਅੱਜ ਚੱਲਦੇ ਨੇ ਮਾੜੇ ਕਦੇ ਚੰਗੇ ਵੀ ਤਾਂ ਆਉਣਗੇ
ਲੋਕੀਂ ਬਣੇ ਜੋ ਸ਼ਰੀਕ ਦੇਖ ਨਜ਼ਰਾਂ ਚਰਾਉਣਗੇ
ਜਿੰਨੀ ਸੁਣੀ ਓਨੀ ਕੀਤੀ ਬਾਕੀ ਗੱਲ ਫਤਿਹ ਕੀਤੀ
ਬਹੁਤੀ ਗੱਲੀਂ ਬਾਤੀਂ ਐਂਵੇਂ ਦੁਨੀਆਂ ਨਾਂ ਚਾਰੀਏ ਜੀ ਲੈਕੇ ਝੂਠ ਦੇ
ਝੂਠ ਦੇ ਸਹਾਰੇ ਸ਼ੇਖੀਆਂ ਨਾਂ ਮਾਰੀਏ ਜੀ ਲੈਕੇ ਝੂਠ ਦੇ ਓ ਹੋ
ਨਾਂ ਕੋਈ ਨਸ਼ੇ ਵਾਲੀ ਐਬ ਸੌ਼ਕ ਨਾਂ ਹੀ ਗੇੜੀ ਲਉਣ ਦਾ
ਯਾਰਾਂ ਨੂੰ ਕਰੇਜ਼ ਸਿਰ ਯਾਰੀ ਦੇ ਕਰਾਉਨ ਦਾ
ਮੂੰਹ ਤੇ ਜੀ ਜੀ ਪਿੱਠ ਪਿੱਛੇ ਛੁਰੀ ਵਾਲਾ ਝਾੜੀਏ ਜੀ ਲੈਕੇ ਝੂਠ ਦੇ
ਝੂਠ ਦੇ ਸਹਾਰੇ ਸ਼ੇਖੀਆਂ ਨਾਂ ਮਾਰੀਏ ਜੀ ਲੈਕੇ ਝੂਠ ਦੇ ਓ ਹੋ
ਮਾਪਿਆਂ ਨੂੰ ਭੁੱਲ ਪਿਆਰ ਸ਼ੌਹਰਤਾਂ ਦੀ ਪੌੜੀ ਨੂੰ
ਪਿੱਛੋਂ ਪਛਤਾਉਂਣਾ ਕੀ ਏ ਰਹਿ ਗਈ ਜਿੰਦ ਥੋੜੀ ਨੂੰ
ਗੋਬਿੰਦਗੜੀਏ ਇਹ ਗੱਲ ਬੈਠ ਕੇ ਵਿਚਾਈਏ ਜੀ ਲੈਕੇ ਝੂਠ ਦੇ
ਝੂਠ ਦੇ ਸਹਾਰੇ ਸੇ਼ਖੀਆਂ ਨਾਂ ਮਾਰੀਏ ਜੀ ਲੈਕੇ ਝੂਠ ਦੇ
Read More
Read Less